NOV 28, 2022

ਭਾਈ ਸਤਿੰਦਰਜੀਤ ਸਿੰਘ ਮਿੰਟੂ ਨੂੰ ਟਾਡਾ ਕੋਰਟ ਜਲੰਧਰ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ
ਦੁਖ ਭਰੀ ਖਬਰ ਹੈ ਕਿ ਸੰਨ 1987 ਦੇ ਟਾਡਾ ਕਾਨੂੰਨ ਅਧੀਨ ਇੱਕ ਕਤਲ ਕੇਸ ਵਿੱਚ ਨਾਮਜ਼ਦ ਭਾਈ ਸਤਿੰਦਰਜੀਤ ਸਿੰਘ ਮਿੰਟੂ ਨੂੰ ਟਾਡਾ ਕੋਰਟ ਜਲੰਧਰ ਵੱਲੋਂ ਦੋਸ਼ੀ ਕਰਾਰ ਦੇ ਕੇ ਸਖਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ।
ਭਾਈ ਸਤਿੰਦਰਜੀਤ ਸਿੰਘ ਮਿੰਟੂ ਇਸ ਸਮੇਂ ਜੇਲ੍ਹ ਵਿੱਚ ਹਨ ਤੇ ਪਿੱਛੇ ਜਿਹੇ ਉਹਨਾਂ ਦੀ ਪਤਨੀ ਵੀ ਚੜ੍ਹਾਈ ਕਰ ਗਈ ਸੀ । ਸਿੱਖ ਰਿਲੀਫ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਦੀ ਮਹੀਨਾਵਾਰੀ ਮਦਦ ਦੇ ਨਾਲ ਨਾਲ ਉਹਨਾਂ ਦੀ ਸਪੁੱਤਰੀ ਦੀ ਪੜ੍ਹਾਈ ਲਈ ਵੀ ਮਦਦ ਕੀਤੀ ਜਾਂਦੀ ਹੈ ।
ਸਾਡੀ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਅਤੇ ਉਹਨਾਂ ਦੇ ਸਹਿਯੋਗ ਲਈ ਸਾਡਾ ਸਾਥ ਦਿੰਦੇ ਰਹਿਣ ।
Updates from Supporting Sikh Political Prisoners In Punjab’s efforts, posted on a regular basis.