SEP 11, 2023

Taranbir Singh Court
Appearance
ਅੱਜ ਮਿਤੀ 4 ਸਤੰਬਰ ਨੂੰ ਯੂ ਏ ਪੀ ਏ ਦੀਆ ਸਖਤ ਧਾਰਾਵਾਂ ਹੇਠ ਦਰਜ਼ ਮੁਕੱਦਮੇ ਵਿੱਚ ਨਾਮਜ਼ਦ ਤਰਨਬੀਰ ਸਿੰਘ ਨੂੰ ਐਨ ਆਈ ਏ ਸਪੈਸ਼ਲ ਅਦਾਲਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿੱਚ ਪੇਸ਼ੀ ਸੀ ।
ਪੁਲਿਸ ਵੱਲੋਂ ਤਰਨਬੀਰ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਵਿੱਚੋਂ ਅਦਾਲਤ ਵਿੱਚ ਪੇਸ਼ੀ ਤੇ ਲਿਆਂਦਾ ਗਿਆ ।
ਜੱਜ ਮਨਜੋਤ ਕੌਰ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਇਸ ਕੇਸ ਵਿੱਚ ਚਾਰਜ ਲਗਾ ਦਿੱਤਾ ਗਿਆ ਹੈ ਤੇ ਇਸ ਕੇਸ ਦੀ ਅਗਲੀ ਸੁਣਵਾਈ 28-09-2023 ਮੁਕੱਰਰ ਕੀਤੀ ਗਈ ਹੈ ।
ਇਸ ਕੇਸ ਵਿੱਚ ਸੀਨੀਅਰ ਵਕੀਲ ਕੁਨਾਲ ਸਿਆਗ ਤੇ ਵਕੀਲ ਕੁਲਵਿੰਦਰ ਕੌਰ ਪੇਸ਼ ਹੋਏ ।
ਇਸ ਕੇਸ ਦੀ ਪੈਰਵਾਈ ਸਿੱਖ ਰਿਲੀਫ਼ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਪਰਿਵਾਰਕ ਮੱਦਦ ਵੀ ਕੀਤੀ ਜਾ ਰਹੀ ਹੈ ।
Updates from Supporting Sikh Political Prisoners In Punjab’s efforts, posted on a regular basis.