MAR 5, 2024

4 ਸਾਲ ਪੰਜਾਬ ਦੀਆਂ 6 ਜੇਲ੍ਹਾਂ ਵਿੱਚ ਨਜ਼ਰਬੰਦੀ ਕੱਟਣ ਵਾਲੀ ਪੰਥਕ ਬੀਬੀ ਅੰਮਿ੍ਤਪਾਲ ਕੌਰ ਨੂੰ ਤੁਹਾਡੀ ਮਦਦ ਦੀ ਲੋੜ ਹੈ।
ਨਾਭਾ, ਪਟਿਆਲ਼ਾ , ਰੋਪੜ, ਲੁਧਿਆਣਾ, ਕਪੂਰਥਲਾ ਅਤੇ ਫਰੀਦਕੋਟ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਪੰਥ ਖ਼ਾਤਰ ਸਮਾਂ ਗੁਜਾਰਣ ਵਾਲੀ ਦੋ ਬੱਚਿਆਂ ਦੀ ਮਾਂ ਅੱਜ ਕਾਫ਼ੀ ਔਖੇ ਹਲਾਤਾਂ ਵਿੱਚੋਂ ਲੰਘ ਰਹੀ ਹੈ। ਜਦੋਂ ਘਰ ਵਿੱਚ ਕੁਮਾਈ ਦਾ ਕੋਈ ਪੱਕਾ ਸਾਧਨ ਨਾ ਹੋਵੇ , ਬੱਚਿਆਂ ਦੀ ਪੜਾਈ ਅਤੇ ਘਰੇਲੂ ਖ਼ਰਚੇ ਕਰਨੇ ਮੁਸ਼ਕਲ ਹੋ ਜਾਂਦੇ ਹਨ। ਅਜਿਹੇ ਹੀ ਹਲਾਤ ਕੁਛ ਪੰਥਕ ਸੇਵਾਦਾਰ ਬੀਬੀ ਅੰਮਿ੍ਤਪਾਲ ਕੌਰ ਦੇ ਬਣੇ ਹੋਏ।
ਬੀਬੀ ਜੀ ਨੇ 4 ਸਾਲ ਦਾ ਸਮਾਂ ਬਹੁਤ ਸਾਰੀਆਂ ਜੇਲ੍ਹ ਦੀਆਂ ਚੁਣੌਤੀਆਂ ਅਤੇ ਔਖੀਆਈਆਂ ਨੂੰ ਝੱਲਦੇ ਹੋਏ ਗੁਜ਼ਾਰਿਆ ਹੈ।
ਅਸੀਂ ਸਿੱਖ ਰਿਲੀਫ ਸੰਸਥਾ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕਰਦੇ ਹਾਂ ਤਾਂ ਜੋ ਉਂਨਾਂ ਦੇ ਘਰੇਲੂ ਹਾਲਤਾਂ ਵਿੱਚ ਸੁਧਾਰ ਆ ਸਕੇ। ਧੰਨਵਾਦ
Updates from Supporting Sikh Political Prisoners In Punjab’s efforts, posted on a regular basis.